ਸ਼ੱਕ ਕਰਨ ਦੀ ਆਦਤ ਸਭ ਤੋ ਖ਼ਤਰਨਾਕ ਆਦਤ ਹੈ ਇਹ ਚੰਗੇ ਭਲੇ ਰਿਸ਼ਤੇ ਨੂੰ ਵੀ ਬਰਬਾਦ ਕਰ ਸਕਦੀ ਹੈ..
ਬੰਦਾ ਆਪਣੀ ਹੋਣੀ ਤੋ ਭੱਜ ਨਹੀਂ ਸਕਦਾ
ਰੁੱਸਨਾ ਮੁਹੱਬਤ ਦਾ ਹੱਕ ਹੈ ਮਨਾਉਣਾ ਆਸ਼ਿਕ ਦੀ ਇਬਾਦਤ
ਸਕੂਨ ਇਕੋ ਜਿੰਨਾ ਏ ਭਾਵੇ ਰੱਬ ਮਿਲੇ ਜਾਂ ਤੂੰ
ਪਛਤਾਉਣ ਦਾ ਮੌਕਾ ਜ਼ਰੂਰ ਦੇਵਾਂਗੇ ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ
ਨਾ ਪਰਖਿਆ ਕਰ ਮੈਨੂੰ ਮੈਂ ਤਾਂ ਤੇਰੀ ਖੁਸ਼ੀ ਲਈ ਤੈਨੂੰ ਵੀ ਛੱਡ ਸਕਦਾ
ਹਾਲਾਤ ਵੇਖ ਕੇ ਸੁਪਨੇ ਮਾਰ ਲੈਦੇ ਨੇ ਬਹੁਤ ਲੋਕ ਹਰ ਕਿਸੇ ਦੀ ਕਿਸਮਤ ਚ ਜਿੱਦ ਨੀ ਹੁੰਦੀ
ਹਰ ਥਾਂ ਜਿੱਤਣਾ ਜਰੂਰੀ ਨੀਂ ਹੁੰਦਾ ਕੁਝ ਰਿਸ਼ਤੇ ਹਾਰ ਵੀ ਮੰਗਦੇ ਨੇ
ਮੈ ਚੁੱਪ ਆ ਸਿਰਫ ਤੇਰੀ ਖੁਸ਼ੀ ਲਈ ਤੂੰ ਇਹ ਨਾ ਸਮਝੀ ਵੀ ਮੇਰਾ ਦਿਲ ਨੀ ਦੁਖਦਾ
ਕਿਥੋਂ ਲੈ ਕੇ ਆਵਾਂ ਏਨਾ ਸਬਰ ਮੈਂ ਤੂੰ ਥੋੜਾ ਜਾ ਮਿਲ ਕਿਉਂ ਨੀ ਜਾਂਦਾ
ਤੇਰਾ ਬੱਚਿਆਂ ਵਾਂਗ ਪਿਆਰ ਕਰਨਾ ਹੀ ਸਾਨੂੰ ਵਿਗਾੜਦਾ ਹੈ
ਮਾਂ ਪਿਓ ਤੋਂ ਬਿਨਾਂ ਇੱਕ ਤੂੰ ਏ ਜਿਸਨੂੰ ਦਿਲ ਰੱਜ ਕੇ ਪਿਆਰ ਕਰਦੈ
ਝੂਠੇ ਦਾ ਰੋਲਾ ਤੇ ਸੱਚੇ ਦੀ ਚੁੱਪ ਸੱਚੀ ਵੇਖਣ ਵਾਲੀ ਹੁੰਦੀ ਆ
ਫ਼ਿਕਰ ਨਾ ਕਰਿਆ ਕਰ ਅਸੀਂ ਤੇਰੇ ਹਾਂ ਅੱਖਾਂ ਦੇ ਸਾਹਮਣੇ ਵੀ ਤੇ ਉਹਲੇ ਵੀ
ਅੱਗ ਆਪਣੇ ਹੀ ਲਾਉਂਦੇ ਨੇ ਜ਼ਿੰਦਗੀ ਨੂੰ ਵੀ ਤੇ ਲਾਸ਼ ਨੂੰ ਵੀ
ਘਰ ਖਵਾਉਂਦਾ ਰਿਹਾ ਤਾ ਮਹਿਫਲ ਲੱਗਦੀ ਰਹੀ ਮਾਰਾ ਟਾਈਮ ਆਇਆ ਫੇਰ ਨਾ ਕਦੇ ਮਹਿਫਲ ਲੱਗੀ ਤੇ ਨਾ ਕੋਈ ਯਾਰ ਆਇਆ
ਗੱਲਾਂ ਅੱਜ ਵੀ ਕਰਦਾ ਹਾਂ ਲੋਕਾਂ ਨਾਲ ਪਰ ਭਰੋਸਾ ਨਹੀਂ
ਸਭ ਤੋਂ ਕੀਮਤੀ ਹੁੰਦਾ ਵਕਤ ਜੇ ਕੋਈ ਵਕਤ ਦਿੰਦਾ ਤਾਂ ਕਦਰ ਕਰੋ
ਬੇਫਿਕਰੇ ਜਰੂਰ ਆ ਪਰ ਮਤਲਬੀ ਨੀ
ਸਿਵੇ ਸਿਰਫ਼ ਸਰੀਰ ਫੂਕਦੇ ਨੇ ਪਰ ਤਾਹਨੇ ਰੂਹ ਸਾੜ ਦਿੰਦੇ ਨੇ
ਯਾਰੀ ਪਾਓ ਰੱਬ ਨਾਲ ਰੱਬ ਤੋ ਇਲਾਵਾ ਕੋਈ ਸਾਥ ਨਹੀਂ ਦਿੰਦਾ
ਲਹਿਜੇ ਸਮਝ ਆ ਜਾਂਦੇ ਆ ਮੈਂਨੂੰ ਲੋਕਾਂ ਦੇ ਬਸ ਉਹਨਾ ਨੂੰ ਸ਼ਰਮਿੰਦਾ ਕਰਨਾ ਚੰਗਾ ਨਹੀਂ ਲਗਦਾ
ਬੜੇ ਖ਼ੂਬਸੂਰਤ ਹੁੰਦੇ ਨੇ ਉਹ ਲੋਕ ਜੋ ਵਕਤ ਪੈਣ ਤੇ ਵਕਤ ਦਿੰਦੇ ਨੇ
ਜੋ ਆਪਣੇ ਜੀਵਨ ਸਾਥੀ ਨਾਲ ਵੀ ਸੱਚਾ ਨਹੀਂ ਉਹ ਕਿਸੇ ਦਾ ਸਾਥੀ ਨਹੀਂ ਹੋ ਸਕਦਾ
Pages: 1 2